Page 83- Sri Raag Mahala 1- ਪਉੜੀ ॥ Pauree: ਸਭ ਆਪੇ ਤੁਧੁ ਉਪਾਇ ਕੈ ਆਪਿ ਕਾਰੈ ਲਾਈ ॥ You Yourself created all; You Yourself delegate the tasks. ਤੂੰ ਆਪੇ ਵੇਖਿ ਵਿਗਸਦਾ ਆਪਣੀ ਵਡਿਆਈ ॥ You Yourself are pleased, beholding Your Own Glorious Greatness. ਹਰਿ ਤੁਧਹੁ ਬਾਹਰਿ ਕਿਛੁ ਨਾਹੀ ਤੂੰ ਸਚਾ ਸਾਈ ॥ O Lord, there is nothing at all beyond You. You are the True Lord. ਤੂੰ ਆਪੇ ਆਪਿ ਵਰਤਦਾ ਸਭਨੀ ਹੀ ਥਾਈ ॥ You Yourself are contained in all places. ਹਰਿ ਤਿਸੈ ਧਿਆਵਹੁ ਸੰਤ ਜਨਹੁ ਜੋ ਲਏ ਛਡਾਈ ॥੨॥ Meditate on that Lord, O Saints; He shall rescue and save you. ||2|| Page 659- Sorath Bheekhan ji- ਰਸਨਾ ਰਮਤ ਸੁਨਤ ਸੁਖੁ ਸ੍ਰਵਨਾ ਚਿਤ ਚੇਤੇ ਸੁਖੁ ਹੋਈ ॥ The tongue speaks, the ears listen, and the mind contemplates the Lord; they find peace and comfort. ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾਂ ਤਹ ਸੋਈ ॥੨॥੨॥ Says Bheekhan, my eyes are content; wherever I look, there I see the Lord. ||2||2|| Page 878- Ramkali Mahala 1- ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰੁ ਕਵਣੁ ਬੁਝੈ ਬਿਧਿ ਜਾਣੈ ॥ The drop is in the ocean, and the ocean is in the drop. Who understands, and knows this? ਉਤਭੁਜ ਚਲਤ ਆਪਿ ਕਰਿ ਚੀਨੈ ਆਪੇ ਤਤੁ ਪਛਾਣੈ ॥੧॥ He Himself creates the wondrous play of the world. He Himself contemplates it, and understands its true essence. ||1|| Page 1023- Maroo Mahala 1- ਖੰਡੀ ਬ੍ਰਹਮੰਡੀ ਪਾਤਾਲੀ ਪੁਰੀਈ ਤ੍ਰਿਭਵਣ ਤਾੜੀ ਲਾਈ ਹੇ ॥੧੦॥ In the galaxies and solar systems, nether regions, celestial realms and the three worlds, the Lord is in the primal void of deep absorption. ||10|| ਸਾਚੀ ਨਗਰੀ ਤਖਤੁ ਸਚਾਵਾ ॥ True is the village, and true is the throne, ਗੁਰਮੁਖਿ ਸਾਚੁ ਮਿਲੈ ਸੁਖੁ ਪਾਵਾ ॥ of those Gurmukhs who meet with the True Lord, and find peace. ਸਾਚੇ ਸਾਚੈ ਤਖਤਿ ਵਡਾਈ ਹਉਮੈ ਗਣਤ ਗਵਾਈ ਹੇ ॥੧੧॥ In Truth, seated upon the true throne, they are blessed with glorious greatness; their egotism is eradicated, along with the calculation of their account. ||11|| Page 1350- Prabhati Kabeer ji- ਲੋਗਾ ਭਰਮਿ ਨ ਭੂਲਹੁ ਭਾਈ ॥ O people, O Siblings of Destiny, do not wander deluded by doubt. ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥ The Creation is in the Creator, and the Creator is in the Creation, totally pervading and permeating all places.||1||Pause|| Page 1375- Salok Kabeer ji- ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ ॥ Kabir! Repeating, “You, You”, I have become like You. Nothing of me remains in myself. ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤੂ ॥੨੦੪॥ When the difference between myself and others is removed, then wherever I look, I see only You. ||204|| Page 1381- Salok Fareed ji- ਮਹਲਾ ੫ ॥ Fifth Mehl: ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ ॥ Farid, the Creator is in the Creation, and the Creation abides in God. ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ॥੭੫॥ Whom can we call bad? There is none without Him. ||75||